ਸੰਚਾਰ ਮਾਧਿਅਮ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Transmission Channels

ਸੰਚਾਰ ਲਈ ਵੱਖ-ਵੱਖ ਮਾਧਿਅਮ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਸੰਚਾਰ ਚੈਨਲ ਵੀ ਕਿਹਾ ਜਾਂਦਾ ਹੈ। ਸੰਚਾਰ ਮਾਧਿਅਮਾਂ ਨੂੰ ਮੁੱਖ ਰੂਪ ਵਿੱਚ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਇਹਨਾਂ ਵਿੱਚੋਂ ਪਹਿਲੀ ਸ਼੍ਰੇਣੀ ਹੈ ਗਾਈਡਿਡ ਮੀਡੀਆ (Guided Media)। ਇਸ ਮਾਧਿਅਮ ਵਿੱਚ ਤਾਰਾਂ ਆਦਿ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਦਾਹਰਣ ਵਜੋਂ ਟਵਿਸਟਿਡ ਪੇਅਰ, ਕੋਐਕਸੀਅਲ ਕੇਬਲ ਅਤੇ ਆਪਟੀਕਲ ਫਾਈਬਰ ਆਦਿ ਮਾਧਿਅਮ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ। ਦੂਸਰੀ ਕਿਸਮ ਦੇ ਸੰਚਾਰ ਮਾਧਿਅਮ ਨੂੰ ਅਨ-ਗਾਈਡਿਡ ਮੀਡੀਆ (Unguided Media) ਕਿਹਾ ਜਾਂਦਾ ਹੈ। ਇਸ ਵਿੱਚ ਤਾਰਾਂ ਆਦਿ ਦਾ ਉੱਕਾ ਹੀ ਇਸਤੇਮਾਲ ਨਹੀਂ ਕੀਤਾ ਜਾਂਦਾ। ਇਸ ਵਿੱਚ ਸੰਚਾਰ ਲਈ ਹਵਾਈ ਰਸਤਾ ਵਰਤਿਆ ਜਾਂਦਾ ਹੈ। ਉਦਾਹਰਣ ਵਜੋਂ ਰੇਡੀਓ ਤਰੰਗਾਂ, ਮਾਈਕਰੋਵੇਵ ਅਤੇ ਉਪਗ੍ਰਹਿ ਸੰਕੇਤ ਆਦਿ ਅਨ-ਗਾਈਡਿਡ ਮੀਡੀਆ ਦੀ ਸ਼੍ਰੇਣੀ ਵਿੱਚ ਆਉਂਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.